ਆਨੰਦ ਮਈ ਜੀਵਨ ਲਈ ਕੁਝ ਮਸਵਰੇ|

– ਹਮੇਸ਼ਾ ਸਾਦਗੀ ਰੱਖੋ, ਝੂਠ ਤੋਂ ਦੂਰ ਰਹੋ
– ਖਰਚ ਸੀਮਤ ਰੱਖੋ
– ਇੱਕ ਦੂਜੇ ਦੀ ਇੱਜਤ ਕਰੋ
– ਕਿਸੇ ਦੀ ਬੁਰਾਈ ਕਰਨ ਤੋ ਪ੍ਰਹੇਜ ਕਰੋ
– ਗੱਲਾਂ ਸਭ ਦੀਆਂ ਸੁਣੋ ਕਰੋ ਆਪਣੇ ਮਨ ਦੀ
– ਬੱਚਿਆਂ ਨੂੰ ਗਲਤ ਸਹੀ ਦੀ ਪਹਿਚਾਣ ਕਰਵਾਓ
– ਮੌਸਮ ਅਨੁਸਾਰ ਫਲ੍ਹ ਤੇ ਸਬਜੀਆਂ ਖਾਓ
– ਵੱਡਿਆਂ ਦੀ ਸੇਵਾ ਅਤੇ ਛੋਟਿਆਂ ਨਾਲ ਪਿਆਰ ਕਰੋ
– ਉੱਚੀ ਅਵਾਜ ਵਿੱਚ ਨਾ ਬੋਲੋ
– ਆਪਣੇ ਹੱਕ ਤੇ ਫਰਜ ਨੂੰ ਸਮਝੋ
– ਬੁਢਾਪੇ ਲਈ ਕੁਝ ਬਚਾ ਕੇ ਰੱਖੋ
– ਚਿਹਰੇ ਉੱਪਰ ਹਮੇਸ਼ਾ ਖੁਸ਼ੀ ਰੱਖੋ
– ਬੋਲਣ ਨਾਲੋਂ ਜਿਆਦਾ ਸੁਣਨਾ ਚੰਗਾ
– ਹਮੇਸ਼ਾ ਚੰਗੇ ਕਰਮ ਕਰੋ
– ਬਿਮਾਰੀਆ ਵਿੱਚ ਹੋਸਲਾ ਰੱਖੋ
– ਬੁਰੀਆਂ ਆਦਤਾਂ ਤੋ ਦੂਰ ਰਹੋ
– ਤਣਾਅ ਵਾਲੀਆਂ ਗੱਲਾਂ ਤੋ ਦੂਰ ਰਹੋ
– ਗੁਆਢੀਆਂ ਨਾਲ ਤਾਲਮੇਲ ਰੱਖੋ
– ਨਿੰਦਾ ਚੁਗਲੀ ਤੋ ਬਚੋ
– ਘਰ ਵਿੱਚ ਸ਼ਾਤੀ ਬਣਾਕੇ ਰੱਖੋ
– ਖਾਓ ਮਨ ਭਾਉਂਦਾ ਪਹਿਨੋ ਜਗ ਭਾਉਂਦਾ
– ਪ੍ਰਭੂ ਦਾ ਸਿਮਰਨ ਕਰੋ
– ਪ੍ਰਭੂ ਨੂੰ ਹਰ ਵੇਲੇ ਹਾਜਰ ਨਾਜਰ ਸਮਝੋ, ਵਿਸਵਾਸ ਰੱਖੋ, ਉਸ ਦਾ ਧੰਨਵਾਦ ਕਰੋ
– ਮਨ ਸ਼ਾਤ ਰੱਖੋ
– ਹਮੇਸ਼ਾ ਭਾਣਾ ਮੰਨੋ
– ਦਿਖਾਵਾ ਬਿਲਕੁਲ ਵੀ ਨਾ ਕਰੋ
– ਘਰ ਨੂੰ ਸਵਰਗ ਬਣਾਉ
– ਹਮੇਸ਼ਾ ਆਪਣੀਆਂ ਜਿੰਮੇਵਾਰੀਆਂ ਪੂਰੀਆ ਕਰੋ
– ਦੂਨੀਆ ਦਾ ਸਭ ਤੋ ਅਮੀਰ ਆਦਮੀ ਉਹ ਹੈ  ਜਿਸ ਕੋਲ ਸਬਰ ਹੈ ਸੰਤੋਖ ਹੈ
– ਜਿਹੜਾ ਵਿਅਕਤੀ ਮਨ ਤੇ ਜਿੱਤ ਪਾ ਲੈਦਾ ਹੈ ਉਸ ਲਈ ਇਹ ਦੁਨੀਆ ਸਵਰਗ ਹੈ, ਜੱਨਤ ਹੈ

ਇਹਨਾਂ ਨੂੰ ਕਦੇ ਨਾ ਭੁਲੋ :-

1) ਇਹਨਾਂ ਨੂੰ ਹਮੇਸ਼ਾ ਯਾਦ ਰੱਖੋ (ਸੋਚੋ ਸਮਝੋ ਫਿਰ ਕਰੋ)

2) (ਮਨ, ਕਾਮ ਤੇ ਲਾਲਚ)ਇਹਨਾ ਨੂੰ ਹਮੇਸਾ ਵੱਸ ਵਿੱਚ ਰੱਖੋ

3) (ਤੀਰ ਕਮਾਨ ਚੌ ਗੱਲ ਜੁਬਾਨ ਚੌ ਤੇ ਜਾਨ ਸਰੀਰ ਚੌ) ਇਹ ਮੁੜ ਵਾਪਸ ਨਹੀ ਆਉਂਦੀਆਂ

4) ਇਹ ਇਨਸਾਨ ਨੁੰ ਕਮਜੋਰ ਬਣਾ ਦਿੰਦੀਆਂ ਹਨ (ਬਦਚੱਲਨੀ, ਗੁੱਸਾ ਤੇ ਲਾਲਚ)

5) (ਅਕਲ, ਚਰਿੱਤਰ ਤੇ ਹੂਨਰ) ਇਨਾਂ ਨੂੰ ਕੋਈ ਚੋਰੀ ਨਹੀ ਕਰ ਸਕਦਾ

6) (ਈਸਵਰ, ਮਿਹਨਤ ਤੇ ਵਿੱਦਿਆ) ਇਹਨਾ ਵਿੱਚ ਮਨ ਲਗਾਣ ਨਾਲ ਤਰੱਕੀ ਹੁੰਦੀ ਹੈ

7) (ਅੋਰਤ, ਭਰਾ ਤੇ ਦੋਸਤ) ਇਹਨਾ ਦੀ ਪਹਿਚਾਣ ਸਮੇਂ ਤੇ ਹੁੰਦੀ ਹੈ

8) (ਮਾਤਾ, ਪਿਤਾ ਤੇ ਗੁਰੂ) ਇਹਨਾ ਵਿਅਕਤੀਆ ਦਾ ਸਤਿਕਾਰ ਕਰੋ

9) (ਬੱਚਾ, ਭੁੱਖਾ ਤੇ ਪਾਗਲ) ਇਹਨਾ ਤੇ ਹਮੇਸਾ ਤਰਸ ਖਾ

10) (ਕਰਜ, ਮਰਜ ਤੇ ਫਰਜ) ਇਹਨਾ ਨੂੰ ਕਦੇ ਨਾ ਭੁੱਲੋ

11) (ਸਚਾਈ, ਫਰਜ ਤੇ ਮੌਤ) ਇਹ ਯਾਦ ਰੱਖਣੀਆਂ ਜਰੂਰੀ ਹਨ

12) (ਚੋਰੀ, ਨਿੰਦਾ ਤੇ ਝੂਠ) ਇਹ ਚਰਿਤਰ ਡੇਗ ਦਿੰਦੀਆਂ ਹਨ

13) (ਨਿਮਰਤਾ, ਤਰਸ ਤੇ ਮੁਆਫੀ) ਇਹਨਾ ਨੂੰ ਦਿੱਲ ਵਿੱਚ ਰੱਖੋ

14) (ਆਲਸ, ਖੁਸ਼ਾਮਦ ਤੇ ਗੁੱਸਾ) ਇਹਨਾਂ ਤੋ ਦੂਰ ਭੱਜੋ

15) (ਧੀਰਜ , ਦੇਸ. ਤੇ ਦੋਸਤ) ਇਹਨਾ ਲਈ ਮਰ ਮਿਟੋ

16) (ਰੂਪ, ਕਿਸਮਤ ਤੇ ਸੂਭਾਅ) ਇਹ ਇਨਸਾਨ ਦੀਆ ਆਪਣੀਆਂ ਹੁੰਦੀਆ ਹਨ|

17) (ਤਾਕਤ, ਸੁੰਦਰਤਾ ਤੇ ਜਵਾਨੀ) ਇਹਨਾ ਦਾ ਹੰਕਾਰ ਨਾ ਕਰੋ

18) (ਮੌਕਾ, ਸਬਦ ਤੇ ਸਮਾਂ) ਇਹ ਮੁੜ ਵਾਪਸ ਨਹੀ ਆਉਂਦੀਆਂ

19) (ਸ਼ਾਤੀ, ਆਸ ਤੇ ਈਮਾਨਦਾਰੀ) ਇਨਸਾਨ ਇਹਨਾ ਨੂੰ ਕਦੇ ਨਹੀ ਗੁਆ ਸਕਦਾ

20) (ਬਿਮਾਰੀ, ਕਰਜਾ, ਦੁਸ਼ਮਣ) ਇਹਨਾ ਨੂੰ ਕਦੇ ਛੋਟਾ ਨਾ ਸਮਝੋ